ਬੈਲਟ ਸਵਾਲ #3: ਰਹਿਣ-ਸਹਿਣ ਦੀ ਅਸਲ ਲਾਗਤ ਨੂੰ ਮਾਪੋ

BALLOT QUESTIONS

Three questions will appear on your ballot November 8, 2022. Learn more about what’s on your ballot below.

ਬੈਲਟ ਸਵਾਲ #3: ਰਹਿਣਸਹਿਣ ਦੀ ਅਸਲ ਲਾਗਤ ਨੂੰ ਮਾਪੋ

ਇਹ ਪ੍ਰਸਤਾਵ ਸਿਟੀ ਚਾਰਟਰ ਵਿੱਚ ਸੋਧ ਕਰੇਗਾ:

ਪ੍ਰੋਗਰਾਮ ਸੰਬੰਧੀ ਅਤੇ ਨੀਤੀਗਤ ਫੈਸਲਿਆਂ ਨੂੰ ਸੂਚਿਤ ਕਰਨ ਲਈ ਨਿਊਯਾਰਕ ਸਿਟੀ ਵਿੱਚ ਰਿਹਾਇਸ਼, ਭੋਜਨ, ਬੱਚਿਆਂ ਦੀ ਦੇਖਭਾਲ, ਆਵਾਜਾਈ ਅਤੇ ਹੋਰ ਲੋੜੀਂਦੇ ਖਰਚਿਆਂ ਸਮੇਤ, ਅਤੇ ਜਨਤਕ, ਨਿੱਜੀ ਜਾਂ ਗੈਰ-ਰਸਮੀ ਸਹਾਇਤਾ ਬਾਰੇ ਵਿਚਾਰ ਕੀਤੇ ਬਿਨਾਂ, ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਦੀ ਅਸਲ ਲਾਗਤ ਨੂੰ ਪਤਾ ਕਰਨ ਲਈ ਸਿਟੀ ਨੂੰ “ਰਹਿਣ-ਸਹਿਣ ਦੀ ਅਸਲ ਲਾਗਤ” ਮਾਪ ਬਣਾਉਣ ਦੀ ਲੋੜ ਹੈ; ਅਤੇ

ਇਸ ਸਿਟੀ ਸਰਕਾਰ ਨੂੰ “ਰਹਿਣ-ਸਹਿਣ ਦੀ ਅਸਲ ਲਾਗਤ” ਮਾਪ ‘ਤੇ ਸਾਲਾਨਾ ਰਿਪੋਰਟ ਕਰਨ ਦੀ ਮੰਗ ਕਰੋ। ਕੀ ਇਸ ਪ੍ਰਸਤਾਵ ਨੂੰ ਅਪਣਾਇਆ ਜਾਵੇਗਾ?

ਇਸ ਪ੍ਰਸਤਾਵ ਲਈ ਸਿਟੀ ਸਰਕਾਰ ਨੂੰ 2024 ਤੋਂ ਸ਼ੁਰੂ ਕਰਦੇ ਹੋਏ, ਜਨਤਕ, ਨਿੱਜੀ ਜਾਂ ਗੈਰ ਰਸਮੀ ਸਹਾਇਤਾ ‘ਤੇ ਵਿਚਾਰ ਕੀਤੇ ਬਿਨਾਂ ਨਿਊਯਾਰਕ ਸਿਟੀ ਵਿੱਚ ਰਹਿਣ ਲਈ ਕਿੰਨਾ ਖਰਚਾ ਆਉਂਦਾ ਹੈ, ਲਈ ਸਾਲਾਨਾ “ਰਹਿਣ-ਸਹਿਣ ਦੀ ਅਸਲ ਲਾਗਤ” ਮਾਪ ਨੂੰ ਵਿਕਸਤ ਕਰਨ ਅਤੇ ਰਿਪੋਰਟ ਕਰਨ ਦੀ ਲੋੜ ਹੋਵੇਗੀ। ਪ੍ਰਸਤਾਵਿਤ ਮਾਪ ਦਾ ਉਦੇਸ਼ ਗਰੀਬੀ ਦੀ ਬਜਾਏ ਸਨਮਾਨ ‘ਤੇ ਧਿਆਨ ਕੇਂਦਰਿਤ ਕਰਨਾ ਹੈ, ਜਿਸ ਵਿੱਚ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਦੀ ਲਾਗਤ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ, ਪਰ ਇਹ ਰਿਹਾਇਸ਼, ਬੱਚਿਆਂ ਦੀ ਦੇਖਭਾਲ, ਬੱਚੇ ਅਤੇ ਨਿਰਭਰ ਖਰਚੇ, ਭੋਜਨ, ਆਵਾਜਾਈ, ਸਿਹਤ ਸੰਭਾਲ, ਕੱਪੜੇ, ਆਮ ਸਫਾਈ ਉਤਪਾਦ, ਸਫਾਈ ਉਤਪਾਦ, ਘਰੇਲੂ ਵਸਤੂਆਂ, ਟੈਲੀਫੋਨ ਸੇਵਾ, ਅਤੇ ਇੰਟਰਨੈਟ ਸੇਵਾ ਤੱਕ ਹੀ ਸੀਮਿਤ ਨਹੀਂ ਹੈ। ਗਰੀਬੀ ਨੂੰ ਮਾਪਣ ਜਾਂ ਜਨਤਕ ਲਾਭਾਂ ਲਈ ਯੋਗਤਾ ਨਿਰਧਾਰਤ ਕਰਨ ਲਈ ਵਰਤੇ ਜਾਣ ਵਾਲੇ ਮਿਆਰਾਂ ਤੋਂ ਇਲਾਵਾ “ਰਹਿਣ-ਸਹਿਣ ਦੀ ਅਸਲ ਲਾਗਤ” ਮਾਪ ਦੀ ਰਿਪੋਰਟ ਕੀਤੀ ਜਾਵੇਗੀ। ਇਹ ਕਾਰਵਾਈ ਦਾ ਸਿੱਧਾ ਜਾਂ ਅਸਿੱਧਾ ਅਧਿਕਾਰ ਨਹੀਂ ਬਣਾਏਗਾ।